ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ ਨੇ ਪਹਿਲੇ ਪੜਾਅ ਦੀ ਤਿਆਰੀ ਮੁਕੰਮਲ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਆਉਣ ਵਾਲੀਆਂ ਸੰਗਤਾਂ ਦੇ ਨਿੱਤ ਵੱਧਦੇ ਰੁਝਾਨ ਨੂੰ ਮੁੱਖ ਰੱਖਦਿਆਂ ਭਵਿੱਖ ਵਿੱਚ ਰਿਹਾਇਸ਼ ਦੇ ਵੱਡੇ ਪ੍ਰਬੰਧ ਲਈ ਇਕ ਅਤੀ ਆਧੁਨਿਕ ਕਿਸਮ ਦੇ ਸਰਾਂ ਕਰਨ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ । ਇਸ ਤਹਿਤ ਅਤੀ ਆਧੁਨਿਕ ਦਸ ਮੰਜਲਾ 500 ਕਮਰਿਆਂ ਵਾਲੇ ‘ਸ੍ਰੀ ਗੁਰੂ ਗੋਬਿੰਦ ਸਿੰਘ ਯਾਤਰੀ ਨਿਵਾਸ’ ਦੀ ਉਹ ਉਸਾਰੀ ਚੱਲ ਰਹੀ ਹੈ। ਇਸ ਦੇ ਪਹਿਲੇ ਪੜਾਅ ਤਹਿਤ 40 ਕਮਰੇ ਮੁਕੰਮਲ ਕਰਕੇ ਹੋਲੇ ਮਹੱਲੇ (ਮਾਰਚ,2024) ਦੇ ਸ਼ੁਭ ਅਵਸਰ ‘ਤੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ੍ਰੀ ਅਕਾਲ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ , ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ , ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਰਸਮੀ ਉਦਘਾਟਨ ਉਪਰੰਤ , ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਹੈ।
© 2024 Kar Sewa Bhuri Wale Sri Amritsar. All Rights Reserved.