ਇਤਿਹਾਸ ਗੁਰਧਾਮਾਂ ਵਿੱਚ ਚੱਲ ਰਹੇ ਸੇਵਾ ਕਾਰਜਾਂ ਕਰਕੇ ਕਾਰ ਸੇਵਾ ਵਾਲੇ ਸੰਤ ਭੂਰੀ ਵਾਲਿਆਂ ਨਾਲ ਦੇਸ਼ ਵਿਦੇਸ਼ਾਂ ਤੋਂ ਜੁੜੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਖੇ ਨਤਮਸਤਕ ਹੋਣ ਜਾਂ ਤਰਨ ਤਾਰਨ ਰੋਡ ‘ਤੇ ਸਥਿਤ ਮਹਾਂਪੁਰਸ਼ਾਂ ਦੇ ਸਥਾਨ ‘ਨਿਰਮਲੇ ਤਪੋਬਨ’ ਵਿਖੇ ਮਿਲਨ ਆਉਣ :ਤੇ ਉਨਾਂ ਦੀ ਰਿਹਾਇਸ਼ ਲਈ ਸ੍ਰੀ ਹਰਿਮੰਦਰ ਸਾਹਿਬ ਤੋਂ ਕੁਝ ਕਦਮਾਂ ਦੀ ਦੂਰੀ ‘ਤੇ ਗੁਰਦੁਆਰਾ ਸ਼ਹੀਦਾਂ ਦੇ ਨਜ਼ਦੀਕ ‘ਸੰਤ ਭੂਰੀ ਵਾਲੇ ਨਿਵਾਸ’ ਤਿਆਰ ਕੀਤਾ ਗਿਆ ਹੈ । ਬੇਸਮੈਂਟ ਸਮੇਤ ਪੰਜ ਮੰਜਲਾ ਇਸ ਨਿਵਾਸ ਸ ਵਿੱਚ ਕਮਰੇ ਸ਼ਾਨਦਾਰ ਵੇਟਿੰਗ ਹਾਲ ਬੁਕਿੰਗ ਦਫਤਰ ਤੋਂ ਇਲਾਵਾ ਸੰਗਤਾਂ ਦੀ ਸਹੂਲਤ ਲਈ ਕੈਫੇ ਸੰਗਤਾਂ ਲਈ ਕੈਫੇ ਦੀ ਸੁਵਿਧਾ ਵੀ ਹੈ ਸ਼ਹਿਰ ਦੇ ਸਰ ਕੂੜਾ ਰੋਡ ਤੇ ਸਥਿਤ ਹੋਣ ਕਰਕੇ ਇੱਥੇ ਪਹੁੰਚਣਾ ਆਸਾਨ ਅਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਪਾਰਕਿੰਗ ਵੀ ਉਪਲਬਧ ਹੈ।