ਪੁਲ ਦਾ ਨਿਰਮਾਣ :
ਪਟਿਆਲਾ ਜਿਲੇ ਦੇ ਸ਼ੁਤਰਾਨਾ ਕਸਬੇ ਤੋਂ ਤਿੰਨ ਕਿਲੋਮੀਟਰ ਘੱਗਰ ਦਰਿਆ ‘ਤੇ ਪੁਲ ਨਾ ਹੋਣ ਕਾਰਨ ਇਸ ਇਲਾਕੇ ਦੇ ਲੋਕਾਂ ਨੂੰ ਦਰਿਆ ਤੋਂ ਪਾਰ ਚਾਰ ਕਿਲੋਮੀਟਰ ਦੂਰ ਪੈਂਦੇ 10 ਪਿੰਡਾਂ ਨੂੰ ਜਾਣ ਲਈ ਵਾਇਆ ਪਾਤੜਾਂ 26 ਕਿਲੋਮੀਟਰ ਦਾ ਰਸਤਾ ਤੈਅ ਕਰਕੇ ਜਾਣਾ ਪੈਂਦਾ ਹੈ ਜਿਸ ਕਾਰਨ ਲੋਕਾਂ ਦੇ ਆਰਥਿਕ ਨੁਕਸਾਨ ਤੋਂ ਇਲਾਵਾ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ। ਇਲਾਕੇ ਦੀਆਂ ਸੰਗਤਾਂ ਵੱਲੋਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਪਾਸ ਪਹੁੰਚ ਕੀਤੀ ਸੋ ਸੰਗਤਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਉਹਨਾਂ ਦੇ ਸਹਿਯੋਗ ਨਾਲ ਘੱਗਰ ਦਰਿਆ ‘ਤੇ ਬਾਬਾ ਜੀ ਵੱਲੋਂ ਪੁੱਲ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿਸ ਦੇ ਮੁਕੰਮਲ ਹੋ ਜਾਣ ਨਾਲ ਦਰਿਆ ਤੋਂ ਪਾਰ ਵਸਤੇ ਪਿੰਡਾਂ ਅਤੇ ਹਰਿਆਣਾ ਪ੍ਰਦੇਸ਼ ਜਾਣ ਲਈ ਘੱਟੋ ਘੱਟ 20 ਕਿਲੋਮੀਟਰ ਦਾ ਸਫਰ ਘਟ ਜਾਵੇਗਾ।
© 2024 Kar Sewa Bhuri Wale Sri Amritsar. All Rights Reserved.