ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਵਿੱਤਰਤਾ ਲਈ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨਾਲ ਲੋਹਾ ਲੈਣ ਵਾਲੇ ਸ਼ਹੀਦ ਬਾਬਾ ਦੀਪ ਸਿੰਘ ਜੀ ਮਿਸਲ, ਮਿਸਲ ਸ਼ਹੀਦਾਂ ਦੇ ਮਹਾਨ ਜਰਨੈਲ ਬਾਬਾ ਮਤਾਬ ਸਿੰਘ ਜੀ ਸ਼ਹੀਦ ਦੇ ਸਥਾਨ ਤਰਨ ਤਾਰਨ ਰੋਡ ਪਿੰਡ ਚਾਟੀਵਿੰਡ ਵਿਖੇ ਨਵੀਂ ਇਮਾਰਤ ਉਸਾਰਨ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਨਗਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ ਜਿਸ ਦੀ ਆਰੰਭਤਾ 14 ਜਨਵਰੀ 2023 ਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ , ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਸੁਲਤਾਨ ਸਿੰਘ ,ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਬਾਬਾ ਅਵਤਾਰ ਸਿੰਘ ਜੀ ਧੱਤਲ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ ,ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਸਾਹਿਬ ਵਾਲਿਆਂ ਨੇ ਟੱਪਾ ਲਾ ਕੇ ਆਰੰਭਤਾ ਕੀਤੀ । ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਦਾ ਦਰਬਾਰ ਹਾਲ 56 75 ਦਾ ਹੋਵੇਗਾ ਅਤੇ ਚਾਰ ਡਿਊੜੀਆਂ ਹੋਣਗੀਆਂ ।
ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਜਗਹਾ ਵਿੱਚ ਢੁਕਵੇ ਥਾਂ ‘ਤੇ ਅਤੀ ਆਧੁਨਿਕ ਕਿਸਮ ਦਾ ਖੁੱਲਾ ਡੁਲਾ ਲੰਗਰ ਹਾਲ ਤਿਆਰ ਕੀਤਾ ਜਾਵੇਗਾ ਜਿਸ ਵਿੱਚ ਬਿਜਲੀ ਤੇ ਪਾਣੀ ਗਰਮ ਕਰਨ ਦੀ ਸੁਵਿਧਾ ਲਈ ਸੋਲਰ ਸਿਸਟਮ ਲਗਾਇਆ ਜਾਵੇਗਾ ।ਸਮੁੱਚੇ ਕੰਪਲੈਕਸ ਦੀ ਲੈਂਡ ਸਕੇਪਿੰਗ ਕਰਕੇ ਛਾਂ ਵਾਲੇ ਅਤੇ ਫੁੱਲਦਾਰ ਰੁੱਖ ਲਗਾਏ ਜਾਣਗੇ। ਇਹ ਵੀ ਜ਼ਿਕਰਯੋਗ ਹੈ ਕਿ ਕਾਰ ਸੇਵਾ ਵਾਲੇ ਦੋਹਾਂ ਮਹਾਂਪੁਰਖਾਂ ਦਾ ਇਹ ਜੱਦੀ ਪਿੰਡ ਹੈ ।ਸੰਗਤਾਂ ਵਿੱਚ ਸੇਵਾ ਦੀ ਭਾਵਨਾ ਅਤੇ ਵੱਡਾ ਉਤਸ਼ਾਹ ਹੈ ।ਸੇਵਾ ਦੇ ਇਸ ਕਾਰੀ ਦੀ ਸਮੁੱਚੀ ਦੇਖ ਰੇਖ ਬਾਬਾ ਸਫਿੰਦਰ ਸਿੰਘ ਜੀ ਕਰਦੇ ਹਨ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਚੌਥਾ ਲੈਂਟਰ ਪੈ ਚੁੱਕਾ ਹੈ।
© 2024 Kar Sewa Bhuri Wale Sri Amritsar. All Rights Reserved.