ਜਿਲਾ ਹੁਸ਼ਿਆਰਪੁਰ ਦੇ ਪਿੰਡ ਗਰਨਾ ਸਾਹਿਬ ਬੋਦਲ ਵਿਖੇ ਸੁਸ਼ੋਭਿਤ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਗੁਰਦੁਆਰਾ ਗਰਨਾ ਸਾਹਿਬ ਦੇ ਵਿਸਥਾਰ ਦੀ ਸੇਵਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ ਹੈ ਇਲਾਕੇ ਦੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਮੰਗ ਅਤੇ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਗਰਨਾ ਸਾਹਿਬ ਦੇ ਨਾਲ ਹੀ ਨਵਾਂ ਦਰਬਾਰ ਹਾਲ ਤਿਆਰ ਕੀਤਾ ਗਿਆ ਹੈ। ਇਸ ਨੂੰ ਅੰਦਰੋਂ ਸਜਾਉਣ ਦੀ ਸੇਵਾ ਚੱਲ ਰਹੀ ਹੈ ਬਿਜਲੀ ,ਸੈਨੀਟਰੀ ਅਤੇ ਵਾਤਾ ਅਨੁਕੂਲ ਸਿਸਟਮ ਮੁਕੰਮਲ ਹੋ ਚੁੱਕਾ ਹੈ। ਇੰਟੀਰੀਅਰ ਡੈਕੋਰੇਸ਼ਨ ਦਾ ਕੰਮ ਚੱਲ ਰਿਹਾ ਹੈ। ਇਹ ਇਮਾਰਤ ਮੁਕੰਮਲ ਹੋ ਉਪਰੰਤ ਮਾਸਟਰ ਪਲਾਨ ਅਨੁਸਾਰ ਲੰਗਰ ਦੀ ਨਵੀਂ ਇਮਾਰਤ ,ਜਲ ਦੀ ਨਿਕਾਸੀ, ਸਰਾਂ ਦੇ ਪ੍ਰਬੰਧਕੀ ਬਲਾਕ ਦੀ ਤਿਆਰੀ ਕੀਤੀ ਜਾਵੇਗੀ । ਅਖੰਡ ਪਾਠਾਂ ਲਈ ਕਮਰੇ ਤਿਆਰ ਹੋ ਰਹੇ ਹਨ।
© 2026 Kar Sewa Bhuri Wale Sri Amritsar. All Rights Reserved.