ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਵਿਖੇ ਆਪਣੇ ਜੀਜਾ ਜੀ ਦੇ ਹੱਟ ਪੁਰ ਮੁਲਾਜ਼ਮਤ ਕਰਦਿਆਂ ਤੇਰਾ ਤੇਰਾ ਤੋਲ ਕੇ ਜਿੱਥੇ ਲੋੜਵੰਦਾਂ ਨੂੰ ਜਰੂਰ ਦਾ ਸਮਾਨ ਪ੍ਰਦਾਨ ਕੀਤਾ ਉੱਥੇ ਲੁੱਟ ਘਸੁੱਟ ਕਰਨ ਵਾਲੇ ਮੁਨਾਫਾਖੋਰਾਂ ਨੂੰ ਹੱਕ ਦੀ ਕਮਾਈ ਕਰਨ ਦਾ ਉਪਦੇਸ਼ ਦਿੱਤਾ ਇਸ ਗੁਰਦੁਆਰਾ ਨਾਮ ਹੱਟ ਸਾਹਿਬ ਹੈ ਅਤੇ ਇੱਥੇ ਉਹ ਵੱਟੇ ਵੀ ਸਸ਼ੋਭਤ ਹਨ ਜਿਨਾਂ ਨਾਲ ਸਤਿਗੁਰਾਂ ਨੇ ਤੇਰਾ ਤੇਰਾ ਤੋਲਿਆ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 2019 ਚ ਮਨਾਏ ਗਏ ਸ੍ਰੀ ਗੁਰੂ ਨਾਨਕ ਦੇਵ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਸਥਾਨ ਪੁਰ ਯਾਤਰਾਆਂ ਦੀ ਰਿਹਾਇਸ਼ ਲਈ ਸਰਾਂ ਪਾਰਕਿੰਗ ਅਤੇ ਗੁਰੂ ਨਾਨਕ ਸਾਹਿਬ ਦੀ ਚਰਨ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਖੂਹ ਦੀ ਸਾਂਭ ਸੰਭਾਲ ਦੀ ਸੇਵਾ ਸੌਂਪੀ ਸੀ।
ਬਹੁਤ ਥੋੜੇ ਸਮੇਂ ਵਿੱਚ ਬਾਬਾ ਜੀ ਵੱਲੋਂ ਦਿਨ ਰਾਤ ਇੱਕ ਕਰਕੇ ਸ਼ਤਾਬੀ ਸਮਾਗਮਾਂ ਨੂੰ ਸਮਰਪਿਤ ਗੁਰਦੁਆਰਾ ਹੱਟ ਸਾਹਿਬ ਦੇ ਦੱਖਣ ਅਤੇ ਚੜਦੇ ਪਾਸੇ ਐਲ ਟਾਈਪ ਬੇਸਮੈਂਟ ਸਮੇਤ ਮੁਕੰਮਲ ਪਾਰਕਿੰਗ ਅਤੇ ਉੱਪਰ ਚਾਰ ਮੰਜਿਲਾ ਸਰਾਂ ਦੀ ਉਸਾਰੀ ਕਰ ਦਿੱਤੀ ਹੈ । ਅੰਦਰੂਨ ਸ਼ਹਿਰ ਵਾਲੇ ਪਾਸੇ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੀ ਨਹੀਂ ਡਿਊੜੀ ਦੀ ਉਸਾਰੀ ਕੀਤੀ ਜਾ ਰਹੀ ਹੈ।
ਇਤਿਹਾਸਿਕ ਖੂਹ ਦੀ ਸਾਂਭ ਸੰਭਾਲ:
ਇਸ ਅਸਥਾਨ ਪੁਰ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਚ ਪੈਂਦੇ ਇਤਿਹਾਸਿਕ ਖੂਹ ਨੂੰ ਹੂ-ਬ-ਹੂ ਸੰਭਾਲ ਕੇ ਸ਼ਾਨਦਾਰ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ ਖੂਹ ਵਿਚੋਂ ਪਾਣੀ ਕੱਢਣ ਲਈ ਪੁਰਾਣੇ ਰਿਵਾਇਤੀ ਸੰਦ ਝਵੱਕਲੀ , ਬੈੜ ਤੇ ਟਿੰਡਾਂ ਸਥਾਪਤ ਕੀਤੀਆਂ ਜਾਣਗੀਆਂ । ਵਿਰਾਸਤੀ ਦਿੱਖ ਵਾਲਾ ਇਹ ਖੂਹ ਮੁਕੰਮਲ ਹੋ ਜਾਣ ‘ਤੇ ਗੁਰਦੁਆਰਾ ਸਾਹਿਬ ਦੀ ਆਭਾ ਨੂੰ ਹੋਰ ਵੀ ਵਧਾਏਗਾ।
ਤਿੰਨ ਮੰਜ਼ਿਲਾ ਵਿਸ਼ਾਲ ਪਾਰਕਿੰਗ :
ਗੁਰਦੁਆਰਾ ਹੱਟ ਸਾਹਿਬ ਦੇ ਸਾਹਮਣੇ ਪੱਛਮ ਵੱਲ ਸੜਕੋਂ ਪਾਰ ਬੇਸਮੈਂਟ ਸਮੇਤ ਤਿੰਨ ਮੰਜਿਲਾ ਕਾਰ ਪਾਰਕਿੰਗ ਤਿਆਰ ਕੀਤੀ ਗਈ ਹੈ ਜਿੱਥੇ ਵੱਡੀ ਗਿਣਤੀ ਵਿੱਚ ਕਾਰਾਂ ਪਾਰਕ ਕੀਤੀਆਂ ਜਾਂਦੀਆਂ ਹਨ।
550 ਸਾਲਾ ਪ੍ਰਕਾਸ਼ ਪੁਰਬ ਮੌਕੇ ਵਿਸ਼ਾਲ ਲੰਗਰ :
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਸ਼ ਮੌਕੇ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੁਲਤਾਨਪੁਰ ਲੋਧੀ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਸ਼ਰਧਾ ਭਾਵਨਾ ਨਾਲ ਲੰਗਰ ਛਕਾਉਣ ਲਈ ਰਾਤ ਦਿਨ ਲੰਗਰ ਲਗਾਉਣ ਦੇ ਵਿਸ਼ਾਲ ਪ੍ਰਬੰਧ ਕੀਤੇ ਗਏ ਵੇਈ ਨਦੀ ਦੇ ਪੁੱਲ ਵਾਲੇ ਪਾਸਿਓਂ ਗੁਰਦੁਆਰਾ ਬੇਰ ਸਾਹਿਬ ਨੂੰ ਜਾਂਦਿਆਂ ਮੁੱਖ ਸੜਕ ਉਪਰ ਸਤ ਏਕੜ ਰਕਬੇ ਚ ਸੰਗਤਾਂ ਲਈ ਲੰਗਰ ਦੇ ਪ੍ਰਬੰਧ ਕੀਤੇ ਗਏ।
ਲੰਗਰ ਤਿਆਰ ਕਰਨ, ਸਬਜ਼ੀਆਂ ਕੱਟਣ , ਜੂਠੇ ਬਰਤਨ ਸਾਫ ਕਰਨ ਦੇ ਪ੍ਰਬੰਧਾਂ ਤੋਂ ਇਲਾਵਾ ਸੰਗਤਾਂ ਨੂੰ ਪੰਗਤਾਂ ਵਿੱਚ ਬਿਠਾ ਕੇ ਲੰਗਰ ਛਕਾਉਣ ਲਈ ਵਿਸ਼ਾਲ ਟੈਂਟ ਲਗਾਇਆ ਗਿਆ ਜਿਸ ਵਿੱਚ ਇੱਕ ਹੀ ਸਮੇਂ ਕਰੀਬ ਚਾਰ ਹਜ਼ਾਰ ਮਾਈ ਭਾਈ ਲੰਗਰ ਛਕਦੇ ਸਨ । ਲੰਗਰ ਦੀਆਂ ਰਸਦਾਂ ਦੀ ਸਾਂਭ ਸੰਭਾਲ ਲਈ ਵਾਟਰ ਪਰੂਫ਼ ਟੈਂਟ ਲਗਾਇਆ ਗਿਆ। ਇਸੇ ਕੰਪਲੈਕਸ ਸੰਗਤਾਂ ਦੇ ਜੋੜਿਆਂ ਦੀ ਸਾਂਭ ਸੰਭਾਲ , ਪੁੱਛ-ਗਿੱਛ ਦਫਤਰ , ਬਿਜਲੀ ਕੰਟਰੋਲ ਪੈਨਲ , ਪਾਣੀ ਲਈ ਬੋਰ, ਆਰਜ਼ੀ ਬਾਥਰੂਮ ਤੇ ਰਿਹਾਇਸ਼ ਆਦਿ ਦੇ ਪ੍ਰਬੰਧ ਕੀਤੇ ਗਏ । ਕਰੀਬ 350 ਕਾਰੀਗਰ (ਹਲਵਾਈ) ਦਿਨ ਰਾਤ ਸਬਜ਼ੀਆਂ , ਦਾਲਾਂ , ਵੱਖ ਵੱਖ ਮਠਿਆਈਆਂ ਆਦਿ ਤਿਆਰ ਕਰਦੇ ਰਹੇ। ਪ੍ਰਸ਼ਾਦੇ ਹੱਥੀਂ ਤਿਆਰ ਕਰਨ ਤੋਂ ਇਲਾਵਾ ਸੰਗਤਾਂ ਦੀ ਵੱਡੀ ਆਮਦ ਨੂੰ ਮੁੱਖ ਰੱਖਦਿਆਂ ਪ੍ਰਸ਼ਾਦੇ ਪਕਾਉਣ ਵਾਲੀਆਂ ਮਸ਼ੀਨਾਂ ਦੇ ਪ੍ਰਬੰਧ ਵੀ ਕੀਤੇ ਗਏ । ਲਗਭਗ 60 ਪਿੰਡਾਂ ਦੀ ਸੰਗਤ ਕਰੀਬ ਸੱਤ-ਅਠ ਹਜਾਰ ਮਾਈ-ਭਾਈ ਨੇ ਸੰਗਤਾਂ ਨੂੰ ਲੰਗਰ ਵਰਤਾਉਣ, ਸਬਜ਼ੀਆਂ ਕੱਟਣ , ਪ੍ਰਸ਼ਾਦੇ ਪਕਾਉਣ ਦੇ ਨਾਲ ਨਾਲ ਜੂਠੇ ਬਰਤਨ ਸਾਫ ਕਰਨ ਤੇ ਜੋੜਿਆਂ ਦੀ ਸਾਂਭ ਸੰਭਾਲ ਦੀ ਦਿਨ ਦੇ ਸੇਵਾ ਕਰਕੇ ਜੀਵਨ ਸਫਲਾ ਕੀਤਾ। ਸਮੁੱਚੇ ਭੰਡਾਲ ਨੂੰ ਸੁੰਦਰ ਤੇ ਸ਼ਾਨਦਾਰ ਪ੍ਰਦਾਨ ਕੀਤੀ ਗਈ ।ਇਸ ਲੰਗਰ ਹਾਲ ਦੇ ਕਰੀਬ 180 ਫੁੱਟ ਫਰੰਟ ਐਲੀਵਿਜ਼ਨ ‘ਤੇ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਸੁਸ਼ੋਭਤ ਕੀਤੀ ਤਸਵੀਰ ਅਦਭੁਤ ਨਜ਼ਾਰਾ ਪੇਸ਼ ਕਰਦੀ ਸੀ।
© 2024 Kar Sewa Bhuri Wale Sri Amritsar. All Rights Reserved.