ਅਖੰਡ ਪਾਠ ਭਵਨ :
ਅੰਮ੍ਰਿਤਸਰ ਵਿਖੇ ਮਹਾਨ ਸੂਰਬੀਰ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿਚ ਗੁਰਦੁਆਰਾ ਸ਼ਹਦਿ ਗੰਜ ਸਾਹਿਬ ਵਿਖੇ ਬਹੁਤ ਹੀ ਸੁੰਦਰ ਸੁੱਖ-ਆਸਨ ਅਸਥਾਨ ਤਿਆਰ ਕੀਤਾ ਹੈ ।ਇਥੇ ਹੀ ਕਾਰ ਪਾਰਕਿੰਗ ਦੇ ਉਪਰ 20 ਕਮਰਿਆਂ ਵਾਲੇ ਅਖੰਡ-ਪਾਠ ਭਵਨ,ਇਸ਼ਨਾਨ ਘਰ , ਸੜਕ ਵਾਲੇ ਪਾਸੇ ਸੁੰਦਰ ਫੁੱਲ ਬੂਟੇ , ਰੰਗਦਾਰ ਲਾਈਟਾਂ ਤੇ ਫੁਹਾਰੇ ਲਾ ਕੇ ਗੁਰਦਆਰਾ ਸ਼ਹੀਦਾਂ ਦੀ ਸੁੰਦਰਤਾ ਵਿਚ ਵਾਧਾ ਕੀਤਾ ਹੈ ।
ਨਿੱਜੀ ਪ੍ਰਾਪਰਟੀਆਂ ਖਰੀਦਕੇ ਪ੍ਰਕਮਾ ਤੇ ਪਾਰਕਿੰਗ ਦਾ ਵਿਸਥਾਰ :
ਗੁਰਦੁਆਰਾ ਸ਼ਹੀਦ ਗੰਜ (ਗੁਰਦਆਰਾ ਸ਼ਹੀਦਾਂ ਸਾਹਿਬ) ਦੀ ਪ੍ਰੀਕਰਮਾ ਦੇ ਵਿਸਥਾਰ ਤੇ ਲੰਗਰ ਦੀ ਦੀ ਨਵੀਂ ਇਮਾਰਤ ਉਸਾਰੀ ਵਾਸਤੇ ਲੋੜੀਂਦੀ ਜਗਾ੍ਹ ਲਈ ਨਾਲ ਲੱਗਦੇ ਪ੍ਰਾਈਵੇਟ ਰਿਹਾਇਸ਼ੀ ਮਕਾਨ ਤੇ ਦੁਕਾਨਾਂ ਕਰੋੜਾਂ ਰੁਪਏ ਦੇ ਖਰੀਦਕੇ ਦਸਤਾਵੇਜ ਪ੍ਰਬੰਧਕਾਂ ਨੂੰ ਸੌਂਪੇ ਹਨ । ਡਬਲ ਬੇਸਮੇਂਟ ਦੋ ਮੰਜ਼ਿਲਾ ਲੰਗਰ ਦੀ ਨਵੀਂ ਉਸਾਰੀ ਦਾ ਕਾਰਜ ਦਿਨ ਰਾਤ ਚਲ ਰਿਹਾ ਹੈ । ਬੇਸਮੈਂਟ ਦੇ ਲੈਂਟਰ ਪੈ ਚੁੱਕੇ ਹਨ।ਇਹ ਕਾਰਜ ਮੁਕੰਮਲ ਹੋਣ ‘ਤ ਗੁਰਦਵਾਰ ਸਾਹਿਬ ਪਰਕਰਮਾ ਸਮੇਂ ਦੀ ਲੋੜ ਅਨੁਸਾਰ ਖੁਲੀ੍ਹ-ਡੁਲੀ੍ਹ ਹੋ ਜਾਵੇਗੀ ਅਤੇ ਵੱਡੀ ਗਿਣਤੀ ਵਿਚ ਗੱਡੀਆਂ ਵੀ ਪਾਰਕ ਹੋ ਸਕਣਗੀਆਂ । ਪਾਰਕਿੰਗ ਮੁਕੰਮਲ ਹੋ ਜਾਣ ‘ਤੇ ਕਾਰਾਂ ਚੌਕ ਵਾਲੇ ਪਾਸਿਓਂ ਇੰਟ ਹੋਣਗੀਆ ਤੇ ਬਾਬਾ ਬੋਤਾ ਸਿੰਘ ਜੀ ਦੇ ਗੁਰਦੁਆਰਾ ਸਹਿਬ ਵਾਲੇ ਪਾਸਿਓਂ ਬਾਹਰ ਨਿਲਣਗੀਆਂ।
© 2024 Kar Sewa Bhuri Wale Sri Amritsar. All Rights Reserved.