ਪਟਿਆਲਾ ਤੋਂ 23 ਕਿਲੋਮੀਟਰ ਪਟਿਆਲਾ-ਪਿਹੋਵਾ ਰੋਡ ‘ਤੇ ਇਤਿਹਾਸਿਕ ਗੁਰਦੁਆਰਾ ਬਾਉਲੀ ਸਾਹਿਬ ਮਿਲਾਪ ਸਰ ਪਿੰਡ ਘੜਾਮ ਦਾ ਸਮੁੱਚਾ ਪ੍ਰਬੰਧ ਇਲਾਕਾ ਵਾਸੀਆਂ ਨੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ (ਰਜਿ.) ਦਾ ਚੇਅਰਮੈਨ ਥਾਪ ਕੇ ਮਾਣ ਦਿੱਤਾ ਹੈ ਪ੍ਰਬੰਧ ਸੰਭਾਲਣ ਤੋਂ ਤੁਰੰਤ ਬਾਅਦ ਬਾਬਾ ਜੀ ਨੇ ਗੁਰਦੁਆਰਾ ਸਾਹਿਬ ਦੇ ਸਮੁੱਚੇ ਰਕਬੇ ਦਾ ਸਰਵੇ ਕਰਵਾਇਆ ਤਾਂ ਜੋ ਭਵਿੱਖ ਲੋੜ ਅਨੁਸਾਰ ਉਸਾਰੀ ਦੇ ਕਾਰਜਾਂ ਨੂੰ ਢੁਕਵੇਂ ਥਾਂ ‘ਤੇ ਕੀਤਾ ਜਾ ਸਕੇ । ਇਸ ਸਮੇਂ ਪਖ਼ਾਨਿਆਂ (ਵਾਸ਼ਰੂਮ) ਦੀ ਵੱਡੀ ਲੋੜ ਹੋਣ ਕਰਕੇ ਉਹ ਤਿਆਰ ਕੀਤੇ ਜਾ ਰਹੇ ਹਨ ਬਾਕੀ ਦੇ ਕਾਰਜ ਜਿਵੇਂ ਪਾਰਕਿੰਗ ਜਾਂ ਲੰਗਰ ਦੀ ਇਮਾਰਤ ਸਰਵੇ ਦੀ ਰਿਪੋਰਟ ਅਨੁਸਾਰ ਤਿਆਰ ਕੀਤੇ ਜਾਣਗੇ। ਮਹਾਂਪੁਰਸ਼ਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੀ ਜਿੰਮੇਵਾਰੀ ਭਾਈ ਜੋਗਾ ਸਿੰਘ ਤੇ ਭਾਈ ਰਤਨ ਸਿੰਘ ਨੂੰ ਸੌਂਪੀ ਹੈ ਤੇ ਉਹਨਾਂ ਦੇ ਸਹਿਯੋਗ ਲਈ ਹੋਰ ਵੀ ਸੇਵਾਦਾਰ ਲਗਾਏ ਹਨ। ਬਾਬਾ ਸੁੱਖਵਿੰਦਰ ਸਿੰਘ ਜੀ ਸਮੇਂ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਰਹਿੰਦੇ ਹਨ।