ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਇਮਾਰਤ:
ਮੱਧ ਪ੍ਰਦੇਸ਼ ਦੇ ਸ਼ਹਿਰ ਉਜੈਨ ਵਿਖੇ ਛਪਰਾ ਨਦੀ ਦੇ ਕੰਢੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਯਾਦ ਨੂੰ ਸਮਰਪਿਤ ‘ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ’ ਦੀ ਸ਼ਾਨਦਾਰ ਇਮਾਰਤ ਉਸਾਰੀ ਗਈ ਹੈ ਇਹ ਉਹ ਪਾਵਨ ਸਥਾਨ ਹੈ ਜਦੋਂ ਮਨੁੱਖਤਾ ਦੇ ਕਲਿਆਣ ਲਈ ਸੰਸਾਰ ਦਾ ਭਰਮਣ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਇੱਥੇ ਪੁੱਜੇ ਤਾਂ ਰਾਜਭਾਗ ਤਿਆਗ ਕੇ ਸੱਚ ਦੇ ਮਾਰਗ ਲਈ ਜੋਗੀ ਬਣ ਚੁੱਕੇ ਰਾਜਾ ਭਰਥਰੀ ਦੀ ਗੁਰੂ ਸਾਹਿਬ ਨਾਲ ਵਿਚਾਰ ਚਰਚਾ ਹੋਈ ਗੁਰੂ ਸਾਹਿਬ ਜੀ ਛਪਰਾ ਨਦੀ ਦੇ ਕੰਡੇ ਜਿਸ ਇਮਲੀ ਦੇ ਰੁੱਖ ਥੱਲੇ ਬਿਰਾਜੇ ਸਨ ਉਹ ਅੱਜ ਵੀ ਮੌਜੂਦ ਹੈ ਗੁਰੂ ਸਾਹਿਬ ਜੀ ਨੇ ਭਾਈ ਮਰਦਾਨੇ ਨੂੰ ਨਾਲ ਲੈ ਕੇ ਇਲਾਹੀ ਬਾਣੀ ਦੇ ਕੀਰਤਨ ਆਰੰਭ ਕੀਤਾ ਜਿਸ ਨੂੰ ਸੁਣ ਕੇ ਰਾਜਾ ਪਰਥਰੀ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਗੁਰੂ ਜੀ ਪਾਸੋਂ ਜੀਵਨ-ਜੁਗਤ ਤੇ ਮੁਕਤੀ ਬਾਰੇ ਪ੍ਰਸ਼ਨ ਕੀਤੇ ਜਿਸ ਪਰਥਾਏ ਗੁਰੂ ਸਾਹਿਬ ਨੇ ਗੁਰਬਾਣੀ ਦੇ ਤਿੰਨ ਸ਼ਬਦ ਉਚਾਰਨ ਕੀਤੇ ਜਿਨਾਂ ਨੂੰ ਸੁਣ ਕੇ ਰਾਜਾ ਭਰਥਰੀ ਦੇ ਮਨ ਦੇ ਸ਼ੰਕੇ ਨਵਿਰਤ ਹੋ ਗਏ। ਇਸ ਤਰਾਂ ਗੁਰੂ ਸਾਹਿਬ ਨੇ ਰਾਜਾ ਭਰਥਰੀ ਸਮੇਤ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦੇ ਕੇ ਅੱਗੇ ਚਾਲੇ ਪਾਏ। ਇਸ ਸਥਾਨ ‘ਤੇ ਸੁਸ਼ੋਭਤ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਜੀ ਯਾਦ ਨੂੰ ਅੱਜ ਵੀ ਤਾਜ਼ਾ ਕਰਦਾ ਹੈ ।ਇਸ ਗੁਰਦੁਆਰਾ ਸਾਹਿਬ ਦਾ ਸਮੁੱਚਾ ਪ੍ਰਬੰਧ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਇਆ ਜਾ ਰਿਹਾ ਹੈ । ਇਥੇ ਹਰ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਜਾਂਦਾ ਹੈ।
ਗੁਰਦੁਆਰਾ ਸਾਹਿਬ ਦੇ ਨਾਲ ਸਬੰਧਿਤ ਜਮੀਨ ਦੀ ਚਾਰ ਦੁਆਰੀ ਦਾ ਕਾਰਜ ਵੀ ਚੱਲ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਨਾਲ ਹੀ ਐਨ ਛੱਪੜਾ ਨਦੀ ਦੇ ਕੰਡੇ ‘ਤੇ ਸ਼ਾਨਦਾਰ ਸਰਾਂ ਜੀ ਸਾਰੀ ਕੀਤੇ ਜਾਣ ਦੀ ਤਜਵੀਜ ਵੀ ਹੈ।
© 2024 Kar Sewa Bhuri Wale Sri Amritsar. All Rights Reserved.