ਪਟਿਆਲਾ ਤੋਂ ਕਰੀਬ 20 ਕਿਲੋਮੀਟਰ ਦੂਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਛੇਵੇਂ ਤੇ ਨੌਵੇਂ ਪਾਤਸ਼ਾਹ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਅਖੰਡ ਪਾਠਾਂ ਲਈ ਸੁੰਦਰ ਕਮਰੇ , ਲੰਗਰ ਤਿਆਰ ਕਰਨ ਲਈ ਖੁੱਲੀ ਡੁੱਲੀ ਰਸੋਈ , ਸਰੋਵਰ ਚ ਬੀਬੀਆਂ ਦੇ ਇਸ਼ਨਾਨ ਕਰਨ ਲਈ ਪੌਣੇ , ਸੰਗਤਾਂ ਲਈ ਅਤੀ ਆਧੁਨਿਕ ਦੇ ਗੁਸਲਖਾਨੇ ਅਤੇ ਗੱਡੀਆਂ ਲਈ ਪਾਰਕਿੰਗ ਤਿਆਰ ਕੀਤੀ ਗਈ ਹੈ । ਸਟਾਫ ਲਈ ਰਿਹਾਇਸ਼ੀ ਕੁਆਰਟਰ ਤਿਆਰ ਕਰਨ ਤੋਂ ਇਲਾਵਾ ਹੋਰ ਕਾਰਜ ਕੀਤੇ ਜਾ ਰਹੇ ਹਨ।