ਛਬੀਲ ਭਾਵੇਂ ਇੱਟਾਂ ਤੇ ਸੰਗਮਰਮਰ ਦਾ ਮਹਿਜ਼ ਇਕ ਕਮਰਾ ਹੀ ਹੈ ਜਿਸ ਵਿਚ ਇਕ ਵੱਡੇ ਟੱਬ ਵਿਚ ਪਾਣੀ ਪਾ ਕੇ ਜਮਾਂ ਕੀਤਾ ਜਾਂਦਾ ਹੈ ਪਰ ਅਸਲ ਵਿਚ ਇਹ ਸੰਗਤਾਂ ਦੇ ਚਾਅ-ਉਮਾਹ ,ਸ਼ਰਧਾ ਤੇ ਸੇਵਾ ਦੀ ਪ੍ਰਤਕਿ ਹੈ ਇਥੇ ਗੁਰੁ ਘਰ ਦੇ ਪ੍ਰੇਮੀ ਬੜੀ ਸਰਧਾ ਭਾਵਨਾ ਨਾਲ ਸੰਗਤਾਂ ਨੂੰ ਜਲ ਛਕਾਉਣ ਦੀ ਸੇਵਾ ਕਰਦੇ ਹਨ । ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆ ਨੇ ਬੜੀ ਅੰਤਰੀਵ ਭਾਵਨਾ ਨਾਲ ਗੁਰਦੁਆਰਾ ਰਕਾਬ ਗੰਜ ਵਿਖੇ ਛਬੀਲ ਦੀ ਬਣਤਰ ਨੁੰ ਬਹੁਤ ਹੀ ਸਕਾਰਆਤਮਕ ਤੇ ਸੁੰਦਰ ਦਿੱਖ ਪ੍ਰਦਾਨ ਕੀਤੀ ਹੈ । ਮੁੱਢਲੀ ਉਸਾਰੀ ਵਿਚ ਜਲ ਸਟੋਰ ਕਰਨ ਲਈ ਇਕ ਵਿਸ਼ਾਲ ਟੱਬ ਨੁੰ ਸੋਹਣਾ ਪੱਥਰ ਲਗਾ ਕੇ ਅੰਦਰੋ-ਬਾਹਰੋਂ ਸਾਫ ਰੱਖਣ ਦੀ ਤਕਨੀਕੀ ਵਿੱਵਸਥਾ ਕੀਤੀ ਗਈ ਹੈ । ਆਸਟ੍ਰੇਲੀਅਨ ਵਾਈਟ, ਗਰਨਿ ਗਲੈਕਸੀ ਪਰਲ ਤੇ ਰੈਡ ਰੂਬੀ ਵਰਗੇ ਬੇਸ਼ਕੀਮਤੀ ਪੱਥਰਾਂ ਨਾਲ ਇਸ ਨੁੰ ਸੁੰਦਰ ਦਿੱਖ ਪ੍ਰਦਾਨ ਕੀਤੀ ਗਈ ਹੈ । ਆਸਟ੍ਰੇਲੀਅਨ ਵਾਈਟ ਤੇ ਗਰੀਨ ਗਲੈਕਸੀ ਪਰਲ ‘ਤੇ ਰੋਸ਼ਨੀ ਪੈਣ ‘ਤੇ ਇਹ ਚਮਕਦੇ ਹਨ ਤੇ ਰੈਡ ਰੂਬੀ ਪੱਥਰ ਦੀ ਮਿਆਰੀ ਦਿੱਖ ਹਮੇਸ਼ਾਂ ਬ੍ਰਕਾਰ ਰਹਿੰਦੀ ਹੈ ।
ਜਮੀਨੀ ਸਤਹ ‘ਤੇ ਲੱਗੀਆਂ ਲਾਈਟਾਂ ਵੱਖਰਾ ਹੀ ਨਜ਼ਾਰਾ ਪੇਸ਼ ਕਰਦੀਆ ਹਨ । ਐਲੀਵੇਸ਼ਨ ‘ਤੇ ਕੀਤੀ ਗਈ ਸ਼ਾਨਦਾਰ ਮੀਨਾਕਾਰੀ ਛਬੀਲ ਦੀ ਬਾਹਰੀ ਦਿੱਖ ਨੁੰ ਖੂਬਸੂਰਤੀ ਪ੍ਰਦਾਨ ਕਰਦੀ ਹੈ । ਛਬੀਲ ਤੋਂ ਜਦੋਂ ਪ੍ਰਾਣੀ ਪਾਣੀ ਮਾਤਰ ਠੰਡਾ ਮਿੱਠਾ ਜਲ ਛਕ ਕੇ ਸਕੂਨ ਮਹਿਸੂਸ ਕਰਦਾ ਹੈ ਉਥੇ ਛਬੀਲ ਦੀ ਬਾਹਰੀ ਸੁੰਦਰਤਾ ਉਸ ਨੂੰ ਰੂਹ ਦੇ ਖੇੜਾ ਪ੍ਰਦਾਨ ਕਰਦੀ ਹੈ।ਮਸ਼ੀਨਾਂ ਰਹੀਂ ਜਲ ਨੁੰ ਫਿਲਟਰ ਤੇ ਠੰਡਾ ਕਰਨ ਲਈ ਉਚਪਾਏ ਦਾ ਆਟੋਮੈਟਿਕ ਸਿਸਟਮ ਸਥਾਪਤ ਕੀਤਾ ਗਿਆ ਹੈ । ਗੁਰਦੁਆਰਾ ਰਕਾਬ ਗੰਜ ਦੇ ਕੁਦਰਤੀ ਵਾਤਾਵਰਨ ਤੇ ਖਾਲਸਈ ਭਵਨ ਕਲਾ ਨੂੰ ਦਰਸਾਉਂਦੀ ਬਹੁਤ ਹੀ ਸੁੰਦਰ ਮਹੀਨਾ ਕਰੇ ਗੁਰਦੁਆਰਾ ਸਾਹਿਬ ਦੀ ਆਭਾ ਨੂੰ ਵਧਾਉਂਦੀ ਹੈ
ਦਿੱਲੀ ਵਿਖੇ ਗੁਰਮਤਿ ਸਟਡੀ ਤੇ ਸੰਗੀਤ ਅਕੈਡਮੀ ਦੀ ਇਮਾਰਤ ਉਸਾਰੀ ਅਧੀਨ:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਗੁਰਦੁਆਰਾ ਮਾਤਾ ਸੁੰਦਰੀ ਜੀ ਵਿਖੇ ਗੁਰਮਤਿ ਸੰਗੀਤ ਅਕੈਡਮੀ ਦੀ ਇਮਾਰਤ ਉਸਾਰੀ ਦੀ ਸੇਵਾ ਚੱਲ ਰਹੀ ਹੈ ਇਸ ਇਮਾਰਤ ਦਾ ਚੌਥਾ ਲੈਂਟਰ ਪੈ ਚੁੱਕਾ ਹੈ।
© 2024 Kar Sewa Bhuri Wale Sri Amritsar. All Rights Reserved.