ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿੰੰਦਰ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਬਾਲ ਲੀਲਾ੍ਹ ਮੈਣੀ ਸੰਗਤ ਜਿਥੇ ਗੁਰੁ ਜੀ ਬਚਪਨ ਵਿਚ ਖੇਡਿਆ ਕਰਦੇ ਸਨ , ਵਿਖੇ ਸੰਗਤ ਦੇ ਸਹਿਯੋਗ ਨਾਲ ਆਧੁਨਿਕ ਕਿਸਮ ਦੇ ਕਰੀਬ 300 ਕਮਰਿਆਂ ਵਾਲੀ ‘ਰਾਜ ਮਾਤਾ ਵਿਸੰਭਰਾ ਦੇਵੀ’ ਤੇ ਰਾਜਾ ਫਹਿਤ ਚੰਦ ਮੈਣੀ ਯਾਤਰੀ ਨਿਵਾਸ’ ਤਿਆਰ ਕਰਕੇ ਪਟਨਾ ਸਹਿਬ ਦੇ ਦਰਸ਼ਨਾ ਲੲ ਦੇਸ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਲਈ ਸ਼ਾਨਦਾਰ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਕੀਤਾ ਹੈ।
ਸ੍ਰੀ ਗੁਰੁੂ ਨਾਨਕ ਦੇਵ ਜੀ ਯਾਤਰੀ ਨਿਵਾਸ ਦਾ ਪਹਿਲਾ ਫੇਸ ਮੁਕੰਮਲ :
ਬਾਬਾ ਜੀ ਵਲੋਂ ਗੁਰਦੁਆਰਾ ਬਾਲ ਲੀਲਾ ਵਿਖੇ ਸੇਵਾ ਦੇ ਇਨਾਂ ਕਾਰਜਾਂ ਕਰਕੇ ਦੇਸ਼ ਵਿਦੇਸ਼ਾਂ ਦੀਆਂ ਸਿੱਖ ਸੰਗਤਾਂਦਾ ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਅਸਥਾਨ ਤਖਤ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰਿਆਂ ਦਾ ਰੁਝਾਨ ਬਹੁਤ ਵਧਿਆ ਹੈ।
ਇਸ ਲਈ ਗੁਰਦੁਆਰਾ ਬਾਲ ਲੀਲ੍ਹਾ ਵਿਖੇ ਪਹਿਲਾਂ ਕੀਤੇ ਰਿਹਾਇਸ਼ ਦੇ ਕੀਤੇ ਪ੍ਰਬੰਧਾਂ ਦਾ ਵਿਸਥਾਰ ਕਰਦਿਆਂ ਮਹਾਂਪੁਰਸ਼ ਸੰਤ ਕਸ਼ਮੀਰ ਸਿੰਘ ਭੂਰੀਵਾਲੇ, ਬਾਬਾ ਸੁਖਵਿੰਦਰ ਸਿੰਘ ਜੀ ਤੇ ਬਾਬਾ ਗੁਰਵਿੰਦਰ ਸਿੰਘ ਜੀ ਵਲੋਂ ਮੌਜੂਦਾ ਦੋ ਸਰਾਵਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਵਿਚ ਯਾਤਰਵਾਂ ਲਈ ਇੱਕ ਹੋਰ ਨਵੀਂ ਸਰਾਂ, ਸਟਾਫ ਦੀ ਰਿਹਾਇਸ਼ , ਜੋੜਾਘਰ, ਡਿਪੈਂਸਰੀ , ਦਫਤਰ, ਲੰਗਰ ਦੀਆਂ ਰਸਦਾਂ ਦੇ ਸਟੋਰ, ਲੰਗਰ ਤਿਆਰ ਕਰਨ ਤੇ ਛਕਾਉਣ ਵਾਲੀ ਮੌਜੂਦਾ ਜਗ੍ਹਾ ਤੋਂ ਇਲਾਵਾ ਕੰਪਲਕਸ ਦੇ ਨਾਲ ਲੱਗਦੀਆਂ ਨਿੱਜੀ ਇਮਾਰਤਾਂ ਖਰੀਦਕੇ ਕੁੱਲ ਰਕਬੇ ਵਿਚ ਚੁਫੇਰੇ ਪਾਇਲਿੰਗ ਕਰਕੇ ਮਜਬੂਤ ਚਾਰ ਦੀਵਾਰੀ ਨਾਲ ਬੇਸਮੈਂਟ ਸਮੇਤ ਅੱਠ ਮੰਜਿਲਾ ਆਰੰਭ ਕੀਤੀ ‘ਗੁਰੂ ਨਾਨਕ ਯਾਤਰੀ ਨਿਵਾਸ’ਦੀ ਉਸਾਰੀ ਕਿਤੇ ਜਾਣ ਦਾ ਗੁਰਮਤਾ ਕੀਤਾ ਸੀ।ਜਨਵਰੀ 2024,ਸ਼ੁਰੂ ਕੀਤੀ ਗਈ ਸੀ ਕੀਤੀ ਗਈ ਸੀ। ਇਸ ਨਿਵਾਸ ਦੀ ਬੇਸਮੈਂਟ ਤੋਂ ਇਲਾਵਾ ਅਤੀ ਅਧੁਨਿਕ 250 ਕਮਰੇ ਹੋਣਗੇ । ਬੇਸਮੇਂਟਾਂ ਨੂੰ ਪਾਰਕਿੰਗ ਤੇ ਸਟੋਰ ਵਜੋਂ ਵਰਤੋਂ ਵਿਚ ਲਿਆਂਦਾ ਜਾਵੇਗਾ । ਚੁਫੇਰੇ ਪਾਈਲਿੰਗ ਨਾਲ ਮਜ਼ਬੂਤ ਦਿਵਾਰ ਤਿਆਰ ਕਰਕੇ ਜ਼ੀਰੋ ਲੈਵਲ ਦੀ ਅੱਧੀ ਬੇਸਮੇਂਟ ਦਾ ਚਾਰ ਪੜਾਵਾਂ ਵਿਚ ਪਹਿਲਾ ਫੇਸ ਮੁਕੰਮਲ ਹੋ ਚੁੱਕਾ ਹੈ। ਇਸ ਸਾਲ (ਜਣਵਰੀ, 2025)ਦਸ਼ਮੇਸ਼ ਪਿਤਾ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ‘ਤੇ ਆਰਜ਼ੀ ਤੌਰ ‘ਤੇ ਸੰਗਤ ਦੀ ਰਿਹਾਇਸ਼ ਲਈ ਵਰਤੋਂ ਲਿਆਂਦਾ ਗਿਆ ਹੈ।
ਫਰੀ ਬੱਸ ਸੇਵਾ:
ਪਟਨਾ ਸਾਹਿਬ ਰੇਲਵੇ ਸਟੇਸ਼ਨ ਤੋਂ ਸੰਗਤਾਂ ਨੁੰ ਗੁਰਦੁਆਰਾ ਸਾਹਿਬ ਵਿਖੇ ਲਿਆਉਣ ਅਤੇ ਵਾਪਸੀ ਸਮੇਂ ਸਟੇਸ਼ਨ ‘ਤੇ ਪੁਹੰਚਾਉਣ ਲਈ ਫ੍ਰੀ ਬੱਸ ਸੇਵਾ ਸ਼ੁਰੂ ਕਰ ਕੀਤੀ ਹੈ ।
ਸਫਰ ਦੌਰਾਨ ਛਕਣ ਲਈ ਪੈਕ ਲੰਗਰ ਦੀ ਸੁਵਿਧਾ :
ਗੁਰਦੁਆਰਾ ਬਾਲ ਲੀਲ੍ਹਾ ਵਿੱਖੇ ਰਿਹਾਇਸ਼ ਤੇ ਲੰਗਰ ਦੇ ਵਿਸ਼ਾਲ ਪ੍ਰਬੰਧਕਾਂ ਤੋਂ ਇਲਾਵਾ ਗੁਰਦੁਆਰਾ ਬਾਲ ਲੀਲ੍ਹਾ ਹੋਰ ਸਥਾਨਕ ਗੁਰਧਾਮਾਂ ਅਤੇ ਤਖਤ ਸਾਹਿਬ ਦੇ ਦਰਸ਼ਨ ਕਰ ਕੇ ਵਾਪਸ ਪਰਤਣ ਵਾਲੀਆਂ ਸੰਗਤਾਂ ਨੁੰ ਸਫਰ ਦੌਰਾਨ ਰਸਤੇ ਵਿੱਚ ਛਕਣ ਲਈ ਲੰਗਰ ਪੈਕ ਕਰਕੇ ਦਿੱਤੇ ਜਾਣ ਦਾ ਵੱਡਾ ਉਪਰਾਲਾ ਕੀਤਾ ਹੈ । ਰਾਤ ਨੂੰ ਕਿਸੇ ਵੀ ਸਮੇਂ ਜਾਂ ਦਿਨ ਵੇਲੇ ਜਦੋਂ ਵੀ ਕਿਸੇ ਯਾਤਰੂਆਂ ਨੇ ਸਫਰ ਲਈ ਚੱਲਣਾ ਹੋਵੇ ਮੌਕੇ ਪੁਰ ਹੀ ਲੰਗਰ ਪੈਕ ਕਰਾਇਆ ਜਾ ਸਕਦਾ ਹੈ।
ਬਾਲ ਲੀਲ੍ਹਾ ਨੂੰ ਜਾਣ ਵਾਲੀ ਸੜਕ ਨੂੰ ਚੌੜਾ ਕੀਤਾ:
ਗੁਰਦੁਆਰਾ ਬਾਲ ਲੀਲ੍ਹਾ ਨੂੰ ਮੇਨ ਰੋਡ ਜਾਣ ਵਾਲਾ ਰਸਤਾ ਕੁਝ ਤੰਗ ਹੋਣ ਕਾਰਨ ਬਾਬਾ ਜੀ ਨੇ ਰਸਤੇ ਵਿੱਚ ਪੈਂਦੇ ਪ੍ਰਾਈਵੇਟ ਰਿਹਾਇਸ਼ੀ ਮਕਾਨ ਖਰੀਦ ਕੇ ਰਸਤਾ ਖੁੱਲ੍ਹਾ ਕਰਕੇ ਸ਼ਹਿਰ ਨਿਵਾਸੀਆਂ ਤੇ ਸੰਗਤਾਂ ਨੂੰ ਵੱਡੀ ਸਹੂਲਤ ਪ੍ਰਦਾਨ ਕੀਤੀ ਹੈ।
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਫੁੱਲਾਂ ਦੀ ਸੇਵਾ ਦਾ ਸੁਭਾਗ:
ਤਖਤ ਸਾਹਿਬ ਦੇ ਕੰਪਲੈਕਸ ਵਿਚ ਸੁੰਦਰ ਰੰਗਦਾਰ ਮੌਸਮੀ ਫੁੱਲ ਲਗਾ ਕੇ ਸਾਰਾ ਸਾਲ ਖੁਸ਼ਬੂ ਨਾਲ ਮਹਿਕਦਾ ਰੱਖਣ ਦੀ ਸੇਵਾ ਵੀ ਪ੍ਰਬੰਧਕਾਂ ਨੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਨੁੰ ਸੌਂਪੀ ਹੈ । ਬਾਬਾ ਜੀ ਵਲੋਂ ਸਟੀਲ ਦੇ ਮਜ਼ਬੂਤ ਫਰੇਮ ਤਿਆਰ ਕਰਕੇ ਇਨਾਂ੍ਹ ਉਪਰ ਵੱਖ-ਵੱਖ ਰੰਗਾਂ ਦੇ ਫੁੱਲਾਂ ਦੇ ਗਮਲੇ ਰੱਖਕੇ ਸਮੁੱਚੇ ਕੰਪਲੈਕਸ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾ ਦਿੱਤਾ ਹੈ । ਇਸ ਬਾਰੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਦਾ ਕਹਿਣਾ ਹੈ ਕਿ ਮਾਹਿਰਾਂ ਦੇ ਸਹਿਯੋਗ ਨਾਲ ਵੱਖ-ਵੱਖ ਰੰਗਾਂ ਦੇ ਮੌਸਮੀ ਫੁੱਲਾਂ ਦ ਬੂਟੇ ਨਰਸਰੀ ਵਿਚ ਗਮਲਿਆਂ ਵਿਚ ਲਗਾ ਕੇ ਤਿਆਰ ਕੀਤਾ ਜਾਂਦੇ ਹਨ ਤੇ ਫੁੱਲ ਨਿਕਲ ਆਉਣ ‘ਤੇ ਤਖਤ ਸਾਹਿਬ ਦੇ ਪ੍ਰਸਪਰ ਵਿਚ ਸਜਾ ਦਿੱਤਾ ਜਾਂਦਾ ਹੈ ਇਸ ਤਰਾਂ੍ਹ ਸਤਖਤ ਸਹਿਬ ਦਾ ਚੌਗਿਰਦਾ ਫੁੱਲਾਂ ਨਾਲ ਮਹਿਕਦਾ ਰਹੇਗਾ।
ਤਖਤ ਸਾਹਿਬ ਵਿਖੇ ਮਾਤਾ ਸੁੰਦਰੀ ਐਨ.ਆਈ. ਸਰਾਂ ਦਾ ਚੌਥਾ ਲੈਂਟਰ ਆਇਆ:
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਹਿਬ ਦੇ ਪ੍ਰਬੰਧਕੀ ਬੋਰਡ ਵਲੋਂ ਦਿਵਾਨ ਹਾਲ ਦੇ ਨਾਲ ਲੱਗਦੀ ਜਗ੍ਹਾ ਪੁਰ ‘ਮਾਤਾ ਸੁੰਦਰੀ ਜੀ ਐਨ. ਆਰ.ਆਈ ਨਿਵਾਸ’ ਉਸਾਰਨ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀਵਾਲਿਆਂ ਨੂੰ ਸੌਂਪੀ ਹੈ । ਅਗਸਤ 2023 ਵਿਚ ਇਸ ਦੀ ਬੇਸਮੈਂਟ ਦਾ ਪਹਿਲਾ ਲੈਂਟਰ ਪਾਇਆ ਸੀ ।ਬੇਸਮੈਂਟ ਵਿੱਚ ਬੀਬੀਆਂ ਤੇ ਪੁਰਸ਼ਾਂ ਲਈ ਅਤੀ ਆਧੁਨਿਕ ਪਖਾਨੇ ਤਿਆਰ ਕੀਤੇ ਗਏ ਹਨ ਜਿਨਾਂ ਨੂੰ ਇਸ ਸਾਲ ਗੁਰਪੁਰਬ ਮੌਕੇ ਸੰਗਤਾਂ ਦੇ ਵਰਤਣ ਲਈ ਖ੍ਹੋਲ ਦਿੱਤਾ ਗਿਆ ਸੀ।
ਹੁਣ ਚੌਥਾ ਲੈਂਟਰ ਪਾਇਆ ਜਾ ਰਿਹਾ ਹੈ । ਬਾਬਾ ਗੁਰਵਿੰਦਰ ਸਿੰਘ ਜੀ ਦੀ ਨਿਗਰਾਨੀ ਵਿਚ ਉਸਾਰੀ ਦੇ ਕਾਰਜ ਦਿਨ ਰਾਤ ਚਲ ਰਹੇ ਹਨ ।ਬਾਬ ਸੁਖਵਿੰਦਰ ਸਿੰਘ ਜੀ ਸਮੇਂ-ਸਮੇਂ ਉਸਾਰੀ ਦੇ ਕਾਰਜਾਂ ਦਾਜ਼ਾਇਜਾ ਲੈਂਦੇ ਰਹਿੰਦੇ ਹਨ ਅਤੇ ਲੈਂਟਰ ਪੈਣ ਵੇਲੇ ਉਹ ਪਟਨਾ ਸਾਹਿਬ ਪਹੁੰਚ ਜਾਂਦੇ ਹਨ । ਦੋਹਾਂ ਮਹਾਂਪੁਰਸ਼ਾਂ ਦਾ ਸੇਵਾ ਦੇ ਕਾਰਜਾਂ ਦਾ ਆਪਸੀ ਤਾਲ ਮੇਲ ਨਿਰੰਤਰ ਬਣਿਆ ਰਹਿੰਦਾ ਹੈ ।
© 2024 Kar Sewa Bhuri Wale Sri Amritsar. All Rights Reserved.