ਸ਼੍ਰੋਮਣੀ ਗੁਰਦੁਆਰ ਪ੍ਰਬੰਧਕ ਕਮੇਟੀ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਰਾਤਨ ਦਰਵਾਜ਼ਿਆਂ ਦੀ ਮੁਰੰਮਤ ਕੀਤੇ ਜਾਣ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪੀ ਗਈ ਸੀ ਪਰ ਮਾਹਿਰਾਂ ਤੇ ਸਬ-ਕਮੇਟੀ ਦੀ ਰਾਏ ਅਨੁਸਾਰ ਦਰਵਾਜਿਆਂ ਦੀ ਲਕੜ ਦੀ ਉਮਰ ਹੰਡਾ ਚੁੱਕੀ ਹੋਣ ਕਾਰਨ ਮੁਰੰਮਤ ਦੇ ਯੋਗ ਨਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਨੇ ਆਪਣਾ ਫੈਸਲਾ ਬਦਲਦਿਆਂ ਬਾਬਾ ਜੀ ਨੂੰ ਨਵੇਂ ਦਰਵਾਜ਼ੇ ਤਿਆਰ ਕਰਕੇ ਲਗਾਉਣ ਦੀ ਬੇਨਤੀ ਕੀਤੀ । ਨਵੇਂ ਫੈਸਲੇ ਅਨੁਸਾਰ ਬੇਸ਼ਕੀਮਤੀ ਤੇ ਮਜ਼ਬੂਤ ਲੱਕੜ ਦੇ ਦਰਵਾਜਿਆਂ ਦੇ ਇਕ ਪਾਸੇ ਚਾਂਦੀ ਦੀ ਪਰਤ ਤੇ ਇਕ ਪਾਸੇ ਸਮੁੰਦਰੀ ਸਿੱਪ ਦੀ ਮੀਨਾਕਾਰੀ ਕਰਕੇ ਦਰਵਾਜ਼ੇ ਲਾਉਣ ਦਾ ਸੁਭਾਗ ਵੀ ਬਾਬਾ ਜੀ ਨੁੰ ਪ੍ਰਾਪਤ ਹੋਇਆ ਹੈ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੱਚਖੀਡ ਸ੍ਰੀ ਹਰਿਮੰਦਰ ਸਾਹਿਬ ਦੀ ਘੰਟਾ ਘਰ ਵਾਲੀ ਡਿਊੜੀ ਦੇ ਗੁੰਬਦਾਂ ਪਰੁ ਸੋਨਾ ਚੜਾਉਣ ਦੀ ਸੇਵਾ ਸੰਤ ਬਾਬਾ ਭੂੂਰੀਵਾਲੇ ਨੂੰ ਸੌਂਪੀ ਗਈ ਸੀ ਜੋ ਬਾਬਾ ਜੀ ਨੇ ਨਿਯਤ ਸਮੇਂ ਵਿਚ ਮੁਕੰਮਲ ਕਰਵਾ ਦਿੱਤੀ ਹੈ ।ਜਿਸ ਪਰੁ ਕਰੀਬ 45 ਕਿਲੋ ਸੋਨਾ ਲੱਗਾ ਹੈ ।
ਅੰਮ੍ਰਿਤਸਰ ਵਿਖੇ ਮਾਤਾ ਗੰਗਾ ਜੀ ਨਿਵਾਸ ਅਤੇ ਸ੍ਰੀ ਗੁਰੁ ਅਰਜਨ ਦੇਵ ਨਿਵਾਸ ਵਿਖੇ ਆਧੁਨਿਕ ਕਿਸਮ ਦੇ ਬੀਬੀਆਂ ਤੇ ਪੁਰਸ਼ਾਂ ਲਈ ਇਨਸਾਨ ਘਰ ਤਿਆਰ ਕਰਕੇ ਕੀਤੇ ਗਏ ਹਨ । ਗਰਮ ਪਾਣੀ ਦੀ ਸੁਵਿਧਾ ਲਈ ਵੱਡਾ ਸੋਲਰ ਪਲਾਂਟ ਲਗਾਇਆ ਗਿਆ ਹੈ ।ਕਮਰਾ ਮਿਲਣ ਦੀ ਇੰਤਜ਼ਾਰ ਵਿਚ ਬੈਠੀਆਂ ਸੰਗਤਾਂ ਲਈ ਇਸ ਸੁਵਿਧਾ ਦੀ ਵੱਡੀ ਲੋੜ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਪਾਸਿਓਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀਆਂ ਸੰਗਤਾਂ ਦੇ ਜੋੜਿਆਂ ਦੀ ਸਾਂਭ-ਸੰਭਾਲ ਲਈ ਬੇਸਮੈਂਟ ਸਮੇਤ ਆਧੁਨਿਕ ਤੇ ਵਿਸ਼ਾਲ ਜੋੜਾ ਘਰ ਤਿਆਰ ਕੀਤਾ ਹੈ । ਇਸ ਜੋੜਾ ਘਰ ਦੇ ਬਣਨ ਨਾਲ ਸ੍ਰੀ ਹਰਿਮੰਦਰ ਸਾਹਿਬ ਨੁੰ ਜਾਣ ਵਾਲਾ ਰਸਤਾ ਖੁੱਲ੍ਹਾ ਹੋ ਗਿਆ ਹੈ ਤੇ ਦਿੱਖ ਹੋਰ ਵੀ ਸੁੰਦਰ ਹੋ ਗਈ ਹੈ ।
ਸੰਗਤਾਂ ਦੀ ਸ਼ਰਧਾ ਨਾਲ ਜੁੜੀ ਦੁੱਖ ਭੰਜਨੀ ਬੇਰੀ ਦੇ ਸਾਹਮਣੇ ਅੰੰਡ ਪਾਠਾਂ ਲਈ 10 ਕਮਰੇ ਅਤੇ ਸੁੱਖ ਆਸਨ ਅਸਥਾਨ ਅਤੇ ਨਾਲ ਲਗਦੀ ਡਿਊੜੀ ਦੇ ਦੋਵੇਂ ਪਾਸੇ ਕਮਰੇ ਤਿਆਰ ਕਰਕੇ ਡਿਊੜੀ ਮੁਕੰਮਲ ਕੀਤੀ ਹੈ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਾਵਨ ਸਰੋਵਰ ਦੇ ਕੰਢੇ ਇਤਿਹਾਸਕ ਦੁਖਭੰਜਨੀ ਬੇਰੀ ਦੀ ਸਾਂਭ ਸੰਭਾਲ ਲਈ ਬੇਰੀ ਦੇ ਮੁੱਢ ਦੇ ਆਲੇ-ਦੁਆਲੇ ਦੋ-ਦੋ ਫੁੱਟ ਜਗਾ੍ਹ ਹਵਾ-ਪਾਣੀ ਲਈ ਖੂਲੀ੍ਹ ਛੱਡੀ ਗਈ ਹੈ ਅਤੇ ਬੇਰੀ ਦੇ ਰੁੱਖ ਨੁੰ ਅੰਦਰ ਹਵਾ ਦੇ ਰੋਸ਼ਨੀ ਪ੍ਰਦਾਨ ਕਰਨ ਲਈ ਆਲੇ ਦੁਆਲੇ ਸੁੱਰਖਿਅਤ ਜਾਲੀ ਲਗਾਈ ਗਈ ਹੈ ।
ਸ੍ਰੀ ਦਰਬਾਰ ਸਹਿਬ ਕੰਪਲੈਕਸ ‘ਚ ਮਾਤਾ ਗੰਗਾ ਜੀ ਨਿਵਾਸ ਦੇ ਨਜ਼ਦੀਕ ਯਾਤਰੂਆਂ ਦੇ ਜਲ ਛਕਣ ਲਈ ਬਹੁਤ ਹੀ ਸੁੰਦਰ ਛਬੀਲ ਤਿਆਰ ਕੀਤੀ ਗਈ ਹੈ ਜਿਥੇ ਸਾਫ ਸੁਥਰਾ ਜਲ ਛਕਾਉਣ ਲਈ ਵੱਡੀ ਸਮਰੱਥਾ ਵਾਲੇ ਫਿਲਟਰ ਲਗਾਏ ਗਏ ਹਨ । ਜਲ ਸਟੋਰ ਕਰਨ ਲਈ ਵਧੀਆ ਕਵਾਲਟੀ ਦੇ ਟੱਬ ਅਤੇ ਬਰਤਨ ਸਾਫਕਰਨ ਲਈ ਸੁਚੱਜਾ ਪ੍ਰਬੰਧ ਕੀਤਾ ਗਿਆ ਹੈ ।
© 2024 Kar Sewa Bhuri Wale Sri Amritsar. All Rights Reserved.