ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਰੰਭ ਕੀਤਾ ਗਿਆ ਅਤਿ ਆਧੁਨਿਕ ਸਹੂਲਤਾਂ ਵਾਲਾ ਪੰਜ ਮੰਜ਼ਿਲਾ ਸੌ ਕਮਰਿਆਂ ਦਾ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਯਾਤਰੀ ਨਿਵਾਸ’ ਮੁਕੰਮਲ ਕਰਕੇ ਪ੍ਰਬੰਧਕਾਂ ਨੂੰ ਸੌਂਪ ਦਿੱਤਾ ਗਿਆ ਹੈ । ਯਾਤਰੂਆਂ ਦੀ ਸਹੂਲਤ ਲਈ ਲਿਫਟ ਅਤੇ ਅਤੇ ਬੇਸਮੈਂਟ ਵਿੱਚ ਕਾਰਾਂ ਦੀ ਪਾਰਕਿੰਗ ਦੀ ਸੁਵਿਧਾ ਵੀ ਪ੍ਰਦਾਨ ਕੀਤੀ ਗਈ ਹੈ।
ਨਵੀਂ ਦਰਸ਼ਨੀ ਡਿਊਟੀ ਦੀ ਉਸਾਰੀ:
ਤਲਵੰਡੀ ਸਾਬੋ ਵਿਖੇ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਤੂੰ ਜਾਣ ਵਾਲੀ ਸੜਕ ਉਪਰ ਸ਼ਾਨਦਾਰ ਦਿੱਖ ਵਾਲੀ ਨਵੀਂ ਦਰਸ਼ਨੀ ਡਿਊੜੀ ਮੁਕੰਮਲ ਹੋਣ ਦੇ ਕਰੀਬ ਹੈ ।ਤਿੰਨ ਮੰਜ਼ਿਲਾਂ ਕਰੀਬ 90 ਫੁੱਟ ਉੱਚੀ ਅਤੇ ਇਸ ਉੱਪਰ ਇੱਕ ਵਿਸ਼ਾਲ ਅਤੇ ਆਧੁਨਿਕ ਕਿਸਮ ਮੀਟਿੰਗ ਹਾਲ ਤਿਆਰ ਕੀਤਾ ਗਿਆ ਹੈ।ਇਸ ਉਪਰ ਜਾਣ ਲਈ ਪੌੜੀਆਂ ਤੋਂ ਇਲਾਵਾ ਲਿਫਟ ਵੀ ਲਗਾਈ ਗਈ ਹੈ ਅਤੇ ਪਹਿਰਾ ਦੇਣ ਵਾਲੇ ਸਿੰਘ ਲਈ ਸਿਕਿਉਰਟੀ ਰੂਮ ਦੀ ਸੁਵਿਧਾ ਵੀ ਹੋਵੇਗੀ, ਇਹ ਕਾਰਜ ਮੁਕੰਮਲ ਹੋਣ ਦੇ ਕਰੀਬ।
© 2024 Kar Sewa Bhuri Wale Sri Amritsar. All Rights Reserved.