ਪਾਵਨ ਗੁਰੂਧਾਮਾਂ ਦੀਆਂ ਚੱਲ ਰਹੀਆਂ ਸੇਵਾਵਾਂ।

ਗੁਰਦੁਆਰਾ ਬਉਲੀ ਸਾਹਿਬ ਮਿਲਾਪਸਰ ਘੜਾਮ

ਇਤਿਹਾਸ ਗੁਰਦੁਆਰਾ ਬਉਲੀ ਸਾਹਿਬ ਮਿਲਾਪਸਰ ਘੜਾਮ। ਪੰਜਾਬ ਦਾ ਮਸ਼ਹੂਰ ਤੇ ਇਤਿਹਾਸਿਕ ਸ਼ਹਿਰ ਪਟਿਆਲਾ ਤੋਂ ਪਹੇਵਾ ਸੜਕ ਤੋਂ 5 ਕਿਲੋਮੀਟਰ ਪੱਛਮ ਵੱਲ ਸਥਾਪਿਤ ਗੁਰਦੁਆਰਾ ਬਉਲੀ ਸਾਹਿਬ ਮਿਲਾਪ ਸਰ ਘੜਾਮ ਹੈ। ਇਸ ਦਾ ਪਿਛੋਕੜ ਬਹੁਤ ਵੱਡਾ ਇਤਿਹਾਸ ਹੈ। ਇੱਥੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅਤੇ ਪੀਰ ਭੀਖਮ ਸ਼ਾਹ ਜੀ ਦਾ ਮਿਲਾਪ ਹੋਇਆ ਇਸੇ ਲਈ ਇਸਦਾ ਨਾਮ ਮਿਲਾਪਸਰ ਹੈ। ਇਸੇ ਜਗ੍ਹਾ ਤੇ ਇੱਕ ਪੁਰਾਤਨ ਬਉਲੀ ਹੈ ਜੋ ਅੱਜ ਵੀ ਉਸੇ ਤਰ੍ਹਾਂ ਹੈ ।ਇਹ ਬਉਲੀ ਤ੍ਰੇਤੇ ਯੁਗ ਦੇ ਰਾਜੇ ਕੋਹਰਾਮ ਨੇ ਬਣਵਾਈ ਸੀ। ਰਾਜਾ ਕੋਹਰਾਮ ਮਾਤਾ ਕੁਸਲਿਆ ਦਾ ਪਿਤਾ ਸੀ। ਜਦੋਂ ਰਾਜਾ ਦਸਰਤ ਰਾਜਾ ਸੀ ਅਤੇ ਮਾਤਾ ਕੁਸਲਿਆ ਨੂੰ ਵਿਆਹੁਣ ਲਈ ਆਇਆ ਸੀ ਤਾਂ ਬਰਾਤ ਵਿਸਰਾਮ ਲਈ ਇੱਥੇ ਠਹਿਰੀ ਸੀ। ਘੜਾਮ ਦਾ ਪੁਰਾਤਨ ਨਾਮ ਕੋਹਰਾਮ ਸੀ। ਜਦੋਂ ਮੁਸਲਮਾਨ ਮੱਤ ਹੋਂਦ ਵਿੱਚ ਆਇਆ ਤਾਂ ਮੁਸਲਮਾਨ ਧਰਮ ਰਾਮ ਦਾ ਨਾਮ ਨਹੀਂ ਸੀ ਲੈਂਦੇ ਫਿਰ ਇਸ ਕੋਹਰਾਮ ਤੋਂ ਇਸ ਅਸਥਾਨ ਦਾ ਨਾਮ ਘੜਾਮ ਰੱਖ ਲਿਆ। ਪਿੰਡ ਘੜਾਮ ਵੱਖ ਵੱਖ ਧਰਮਾਂ ਦਾ ਸਾਂਝਾ ਅਸਥਾਨ ਹੈ। ਹਿੰਦੂ, ਸਿੱਖ ਅਤੇ ਮੁਸਲਮਾਨ ਇਹ ਪੁਰਾਤਨ ਯੱਗ ਵਿੱਚ ਵਸਿਆ ਪਿੰਡ ਹੈ। ਇੱਥੇ ਭੀਖਮ ਸ਼ਾਹ ਮੁਸਲਮਾਨਾਂ ਦਾ ਉੱਚ ਕੋਟੀ ਦਾ ਪੀਰ ਸੀ। ਘੜਾਮ ਇਸਦੀ ਬਹੁਤ ਪੁਰਾਣੀ ਸੁੰਦਰ ਮਸਜਿਦ ਹੈ। ਪੀਰ ਜੀ ਇੱਥੇ ਆਪਣੇ ਜੀਵਨ ਵਿੱਚ ਬੰਦਗੀ ਕਰਦੇ ਸਨ ਅਤੇ ਰੱਬ ਨਾਲ ਜੁੜੇ ਰਹੇ ਜਦੋਂ ਸਿੱਖਾਂ ਦੇ ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਭੀਖਮ ਸ਼ਾਹ ਜੀ ਦਾ ਮਿਲਾਪ ਇਸੇ ਸਥਾਨ ਬਉਲੀ ਸਾਹਿਬ ਤੇ ਹੋਇਆ। ਇਹ ਜੋ ਜਗਾ ਤੇ ਬੌਲੀ ਸਥਾਪਿਤ ਹੈ ਇਹ ਤਰੇਤੇ ਯੁਗ ਦੇ ਕੋਹਰਾਮ ਬਾਦਸ਼ਾਹ ਨੇ ਬਣਵਾਈ ਸੀ। ਅਯੁਧਿਆ ਦੇ ਰਾਜੇ ਦਸਰਤ ਦਾ ਵਿਆਹ ਘੜਾਮ ਵਿਖੇ ਹੋਇਆ ਸੀ। ਇਸ ਬਉਲੀ ਦੇ ਕੋਲ ਬਰਾਤ ਠਹਿਰੀ ਸੀ। ਘੜਾਮ ਸ੍ਰੀ ਰਾਮ ਚੰਦਰ ਜੀ ਦੇ ਨਾਨਕੇ ਸਨ ਅਤੇ ਮਾਤਾ ਕੁਸਲਿਆ ਦਾ ਨਗਰ ਸੀ ਅਤੇ ਇਸ ਯੁੱਗ ਵਿੱਚ ਪੀਰ ਭੀਖਮ ਸ਼ਾਹ ਜੀ ਘੜਾਮ ਵਿਖੇ ਆਪਣੇ ਮੁਰੀਦਾਂ ਨਾਲ ਰਹਿੰਦੇ ਸਨ ਅਤੇ ਰੱਬ ਦੀ ਬੰਦਗੀ ਕਰਦੇ ਸਨ। ਜਦੋਂ ਦਸ਼ਮੇਸ਼ ਪਿਤਾ ਨੇ ਪੋਹ ਸਦੀ ਸਤਵੀਂ 1666 ਈਸਵੀ ਪਟਨੇ ਸਾਹਿਬ ਜੀ ਵਿਖੇ ਜਨਮ ਧਾਰਿਆ ਸੀ ਇਹਨਾਂ ਦੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਦਾ ਨਾਮ ਮਾਤਾ ਗੁਜਰੀ ਸੀ। ਇਸ ਸ੍ਰਿਸ਼ਟੀ ਤੇ ਸਭ ਤੋਂ ਪਹਿਲਾਂ ਦਸ਼ਮ ਦਸਮ ਪਿਤਾ ਜੀ ਦੇ ਜਨਮ ਦੀ ਚਮਕ ਪੀਰ ਭੀਖਮ ਸ਼ਾਹ ਜੀ ਨੂੰ ਵੱਜੀ। ਇੱਕ ਤੇ ਪੀਰ ਭੀਖਮ ਸ਼ਾਹ ਜੀ ਨੇ ਨਮਾਜ ਲਹਿੰਦੇ ਦੀ ਬਜਾਏ ਚੜਦੇ ਨੂੰ ਕੀਤੀ ਅਤੇ ਫਿਰ ਭੀਖਮ ਸ਼ਾਹ ਜੀ ਦੇ ਮੁਰੀਦਾਂ ਨੇ ਪੁੱਛਿਆ ਪੀਰ ਜੀ ਤੁਸੀਂ ਚੜਦੇ ਨੂੰ ਨਮਾਜ਼ ਕਿਉਂ ਪੜੀ ਹੈ ਇਸ ਦਾ ਕੀ ਕਾਰਨ ਹੈ ਅਤੇ ਪੀਰ ਭੀਖਮ ਸ਼ਾਹ ਜੀ ਨੇ ਆਖਿਆ ਕਿ ਜੋ ਮੁਹੰਮਦ ਸਾਹਿਬ ਲਹਿੰਦੇ ਵਿੱਚ ਸੀ ਅੱਜ ਉਹ ਚੜਦੇ ਵਿੱਚ ਪ੍ਰਗਟ ਹੋਇਆ ਹੈ।ਮੈਂ ਉਸ ਉੱਚ ਦੇ ਪੀਰ ਵੱਲ ਪਿੱਠ ਕਿਸ ਤਰ੍ਹਾਂ ਕਰ ਸਕਦਾ ਹਾਂ। ਮੁਰੀਦਾਂ ਨੇ ਇਨਕਾਰ ਕੀਤਾ ਮੁਹੰਮਦ ਸਾਹਿਬ ਲਹਿੰਦੇ ਵਿੱਚ ਹਨ। ਫਿਰ ਭੀਖਮ ਸ਼ਾਹ ਜੀ ਨੇ ਆਪਣੇ ਮੁਰੀਦਾਂ ਦਾ ਸ਼ੰਕਾ ਮਿਟਾਉਣ ਲਈ ਪੀਰ ਭੀਖਮ ਸ਼ਾਹ ਜੀ ਅਤੇ ਉਨਾਂ ਦੇ ਮੁਰੀਦ ਪਟਨਾ ਸਾਹਿਬ ਜੀ ਵਿਖੇ ਪਹੁੰਚ ਗਏ ਅਤੇ ਕਹਿਣ ਲੱਗੇ ਅਸੀਂ ਉੱਚ ਦੇ ਪੀਰ ਦੇ ਦਰਸ਼ਨ ਕਰਨੇ ਹਨ ਤਾਂ ਅੱਗੋਂ ਉਸ ਟਾਈਮ ਮਾਸਾ ਕਿਰਪਾਲ ਚੰਦ ਜੀ ਨੇ ਕਿਹਾ ਕਿ ਬਾਲਕ ਅਜੇ ਛੋਟਾ ਹੈ ਪੀਰ ਭੀਖਮ ਸ਼ਾਹ ਨੇ ਆਖਿਆ ਅਸੀਂ ਤਾਂ ਬਾਲਕ ਦੇ ਦਰਸ਼ਨ ਕਰਕੇ ਹੀ ਜਾਣਾ ਹੈ। ਮਾਸਾ ਕਿਰਪਾਲ ਚੰਦ ਜੀ ਨੇ ਪੀਰ ਜੀ ਨੂੰ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਵਾ ਦਿੱਤੇ (ਪੀਰ ਭੀਖਮ ਸ਼ਾਹ ਨੂੰ ਤਿੰਨ ਦਿਨ ਠਹਿਰਨ ਤੋਂ ਬਾਅਦ ਦਰਸ਼ਨ ਕਰਾਏ ਸਨ) ਦਰਸ਼ਨ ਕਰਨ ਵੇਲੇ ਪੀਰ ਭੀਖਮ ਸ਼ਾਹ ਜੀ ਦੇ ਹੱਥ ਵਿੱਚ ਪੰਜ ਕੁੱਜੀਆਂ ਸਨ ਦੋਵਾਂ ਹੱਥਾਂ ਉੱਤੇ ਦੋਵੇਂ ਕੁੱਜੀਆਂ ਰੱਖ ਲਈਆਂ ਸਨ ਅਤੇ ਪੀਰ ਭੀਖਮ ਸ਼ਾਹ ਜੀ ਨੇ ਆਪਣੇ ਮੁਰੀਦਾਂ ਨੂੰ ਆਖਿਆ ਕਿ ਬਾਲਕ ਨੇ ਦੋਵੇਂ ਕੁੱਜੀਆਂ ਉੱਤੇ ਹੱਥ ਰੱਖ ਦਿੱਤੇ ਤਾਂ ਸਮਝ ਲਵਾਂਗੇ ਇਹ ਸਾਂਝਾ ਪੀਰ ਹੈ ਅਤੇ ਇਸ ਦੀ ਜ਼ੁਲਮ ਨਾਲ ਟੱਕਰ ਹੋਵੇਗੀ। ਬਾਲ ਗੋਬਿੰਦ ਰਾਏ ਜੀ ਦੇ ਦਰਸ਼ਨ ਕਰਕੇ ਪੀਰ ਭੀਖਮ ਸ਼ਾਹ ਜੀ ਆਪਣੇ ਮੁਰੀਦਾਂ ਦਾ ਸ਼ੰਕਾ ਮਿਟਾ ਕੇ ਫਿਰ ਆਪਣੇ ਸਥਾਨ ਘੜਾਮ ਵਿਖੇ ਆ ਗਏ। ਕੁਝ ਸਮਾਂ ਪਾ ਕੇ ਪੀਰ ਭੀਖਮ ਸ਼ਾਹ ਜੀ ਨੇ ਫੁਰਨੇ ਵਿੱਚ ਯਾਦ ਕੀਤਾ ਕਿ ਮੇਰਾ ਅੰਤ ਸਮਾਂ ਆ ਗਿਆ ਹੈ ਅਤੇ ਸਰੀਰ ਵੀ ਕਾਫੀ ਬਿਰਧ ਹੋ ਚੁੱਕਾ ਹੈ। ਇਸ ਕਰਕੇ ਮਹਾਰਾਜ ਜੀ ਮੈਨੂੰ ਦਰਸ਼ਨ ਦੇ ਕੇ ਨਦਰੋ ਨਦਰ ਨਿਹਾਲ ਕਰੋ। ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਘੱਟ ਘੱਟ ਅੰਤਰ ਦੀ ਜਾਣਨ ਵਾਲੇ ਅਤੇ ਉਨਾਂ ਦੇ ਸਿੱਖ ਵੀ ਇਸ ਬਉਲੀ ਵਾਲੇ ਅਸਥਾਨ ਤੇ ਪਹੁੰਚੇ। ਉਧਰ ਘੜਾਮ ਤੋਂ ਚੱਲ ਕੇ ਪੀਰ ਭੀਖਮ ਸ਼ਾਹ ਜੀ ਅਤੇ ਉਨ੍ਹਾਂ ਦੇ ਮੁਰੀਦ ਵੀ ਬਉਲੀ ਵਾਲੇ ਅਸਥਾਨ ਤੇ ਪਹੁੰਚੇ ਅਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਅਤੇ ਪੀਰ ਭੀਖਮ ਸ਼ਾਹ ਜੀ ਦਾ ਮਿਲਾਪ 1702 ਈਸਵੀ ਨੂੰ ਇਸ ਬਉਲੀ ਤੇ ਹੋਇਆ ਸੀ। ਇਸ ਕਰਕੇ ਇਹ ਅਸਥਾਨ ਗੁਰਦੁਆਰਾ ਮਿਲਾਪਸਰ ਸਾਹਿਬ ਦੇ ਨਾਂ ਨਾਲ ਸੁਸ਼ੋਭਿਤ ਹੈ। ਇਹ ਅਸਥਾਨ ਬਉਲੀ ਸਾਹਿਬ ਅੱਜ ਤੋਂ ਜੇਠ ਮਹੀਨਾ 1965 ਈਸਵੀ ਵਿੱਚ ਪ੍ਰਗਟ ਹੋਇਆ।